Home / ਤਾਜ਼ਾ ਖਬਰਾਂ / ਪੁਲੀਸ ਵਲੋਂ ਫੜੇ ਪੰਜਾਬੀਆਂ ਨੂੰ ਰਿਹਾਅ ਕਰਵਾਉਣ ਲਈ ਹਰ ਹਫਤੇ ਗ੍ਰਿਫ਼ਤਾਰੀਆਂ ਲਈ ਜਥੇ ਜਾਂਦੇ ਰਹਿਣਗੇ-ਮਾਨ

ਪੁਲੀਸ ਵਲੋਂ ਫੜੇ ਪੰਜਾਬੀਆਂ ਨੂੰ ਰਿਹਾਅ ਕਰਵਾਉਣ ਲਈ ਹਰ ਹਫਤੇ ਗ੍ਰਿਫ਼ਤਾਰੀਆਂ ਲਈ ਜਥੇ ਜਾਂਦੇ ਰਹਿਣਗੇ-ਮਾਨ

ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਪੰਜਾਬੀਆਂ ਅਤੇ ਕੌਮ ਨਾਲ ਕੀਤੇ ਗਏ ਵਾਅਦੇ ਅਨੁਸਾਰ ਛੇਵੀਂ ਪਾਤਸ਼ਾਹੀ ਦੇ ਮੀਰੀ-ਪੀਰੀ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਦੇ ਹੋਏ ”ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ” ਦੀ ਵੱਡੀ ਕੌਮੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਅਤੇ 26 ਜਨਵਰੀ ਨੂੰ ਲਾਲ ਕਿਲ੍ਹੇ ਉਤੇ ਸਾਡੀ ਪਾਰਟੀ ਦੀ ਨੌਜ਼ਵਾਨੀ ਅਤੇ ਲੀਡਰਸਿ਼ਪ ਵੱਲੋਂ ਉਥੇ ਝੁਲਾਏ ਗਏ ਨਿਸ਼ਾਨ ਸਾਹਿਬ ਨੂੰ ਸਹੀ ਕੌਮੀ ਅਮਲ ਕਰਾਰ ਦਿੰਦੇ ਹੋਏ ਜਸਕਰਨ ਸਿੰਘ ਕਾਹਨਸਿੰਘਵਾਲਾ ਦੀ ਅਗਵਾਈ ਵਿਚ ਇਸ ਮਹਾਨ ਅਸਥਾਂਨ ਤੋਂ ਦਿੱਲੀ ਗ੍ਰਿਫ਼ਤਾਰੀਆਂ ਦੇਣ ਲਈ ਜਸਕਰਨ ਸਿੰਘ ਤੋਂ ਇਲਾਵਾ 5 ਮੈਬਰੀ ਜਥਾਂ ਜਿਨ੍ਹਾਂ ਵਿਚ ਲਖਵੀਰ ਸਿੰਘ ਸੌਟੀ, ਬਲਜਿੰਦਰ ਸਿੰਘ ਲਸੋਈ, ਤਰਨਦੀਪ ਸਿੰਘ, ਗੁਰਪ੍ਰੀਤ ਸਿੰਘ ਲਾਡਵਣਜਾਰਾ ਜਥਾ ਤੋਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦੇ ਦੋਵੇ ਕੌਮੀ ਝੰਡੇ ਸਦੀਆਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਝੂਲਦੇ ਆਏ ਹਨ ਜੋ ਫ਼ਤਹਿ ਦੀ ਪ੍ਰਤੀਕ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਬਿਹਤਰੀ ਕਰਨ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਸੰਘਰਸ਼ ਕਰਦੇ ਹੋਏ ਸੱਚ ਅਤੇ ਇਨਸਾਫ਼ ਦੀ ਆਵਾਜ਼ ਨੂੰ ਦ੍ਰਿੜਤਾ ਨਾਲ ਬੁਲੰਦ ਕਰਨ ਦਾ ਸਾਨੂੰ ਸੰਦੇਸ਼ ਦਿੰਦੇ ਹਨ । ਉਨ੍ਹਾਂ ਕਿਹਾ ਕਿ ਜਦੋਂ ਇਸ ਮੁਲਕ ਦੇ ਸੌੜੀ ਸੋਚ ਦੇ ਮਾਲਕ ਹਰ ਤਰ੍ਹਾਂ ਦੀਆਂ ਮੁਲਕੀ ਜੰਗਾਂ ਉਤੇ ਫ਼ਤਹਿ ਪ੍ਰਾਪਤ ਕਰਨ ਲਈ ਸਿੱਖ ਰੈਜਮੈਟ ਨੂੰ ਢਾਲ ਬਣਾਕੇ ਮੈਦਾਨ-ਏ-ਜੰਗ ਵਿਚ ਤੋਰਦੇ ਹਨ ਅਤੇ ਸਿੱਖ ਰੈਜਮੈਟ ਆਪਣੇ ਕੌਮੀ ਨਿਸ਼ਾਨ ਸਾਹਿਬ ਦੇ ਬਾਰਡਰਾਂ ਤੇ ਜਾ ਕੇ ਪੂਰੀ ਸਾਨੋ-ਸੌਂਕਤ ਨਾਲ ਇਹ ਝੰਡੇ ਝੁਲਾਉਦੀ ਹੈ ਅਤੇ ਦੁਨੀਆਂ ਵਿਚ ਫ਼ਤਹਿ ਦਾ ਡੰਕਾ ਵਜਾਉਦੀ ਹੈ, ਜਦੋਂ ਉਸ ਸਮੇਂ ਇਹ ਨਿਸ਼ਾਨ ਸਾਹਿਬ ਝੁਲਾਉਣੇ ਸਹੀ ਹਨ ਤਾਂ ਲਾਲ ਕਿਲ੍ਹੇ ਉਤੇ ਇਹ ਨਿਸ਼ਾਨ ਸਾਹਿਬ ਝੁਲਾਉਣ ਦਾ ਅਮਲ ਕਿਵੇਂ ਗਲਤ ਹੈ ? ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਆਪਣੀ ਦੋਵੇ ਸਮੇਂ ਦੀ ਕੀਤੀ ਜਾਣ ਵਾਲੀ ਅਰਦਾਸ ਵਿਚ ਜਿਥੇ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਾਂ ਦੀ ਗੱਲ ਕਰਦਾ ਹੈ, ਉਥੇ ਝੰਡਿਆਂ, ਬੂੰਗਿਆ ਅਤੇ ਕੌਮੀ ਨਿਸ਼ਾਨ ਸਾਹਿਬ ਦੇ ਹਮੇਸ਼ਾਂ ਝੂਲਦੇ ਰਹਿਣ ਦੀ ਵੀ ਮਨੁੱਖਤਾ ਪੱਖੀ ਅਰਦਾਸ ਕਰਦਾ ਹੈ ਕਿਉਂਕਿ ਇਸ ਕੌਮੀ ਨਿਸ਼ਾਨ ਦੀ ਅਗਵਾਈ ਵਿਚ ਹੀ ਸਿੱਖ ਕੌਮ ਅਤੇ ਸਮੁੱਚਾਂ ਖ਼ਾਲਸਾ ਪੰਥ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਸੰਘਰਸ਼ ਕਰਦਾ ਹੈ ਅਤੇ ਹਰ ਲੋੜਵੰਦ, ਮਜ਼ਲੂਮ ਦੀ ਸੰਕਟ ਦੀ ਘੜੀ ਵਿਚ ਹਰ ਪੱਖੋ ਮਦਦ ਕਰਕੇ ਖੁਸ਼ੀ ਮਹਿਸੂਸ ਕਰਦਾ ਹੈ । ਫਿਰ ਹੁਕਮਰਾਨਾਂ ਵੱਲੋਂ ਘਸੀਆ-ਪਿੱਟੀਆ ਦਲੀਲਾਂ ਦਾ ਸਹਾਰਾ ਲੈਕੇ ਖ਼ਾਲਸਾ ਪੰਥ ਦੇ ਉੱਚੇ-ਸੁੱਚੇ ਇਖ਼ਲਾਕ ਅਤੇ ਫ਼ਤਹਿ, ਮਨੁੱਖਤਾ ਦੀ ਬਿਹਤਰੀ ਦੇ ਪ੍ਰਤੀਕ ਨਿਸ਼ਾਨ ਸਾਹਿਬ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਕਰਨ ਦੀਆਂ ਅਸਫਲ ਕੋਸਿ਼ਸ਼ਾਂ ਕਿਉਂ ਕੀਤੀਆ ਜਾ ਰਹੀਆ ਹਨ ?

About admin

Leave a Reply

Your email address will not be published. Required fields are marked *