Home / ਤਾਜ਼ਾ ਖਬਰਾਂ / ਪੰਜਾਬ ਦਾ ਹਿੰਦੂ ਭਾਈਚਾਰਾ ਇਸ ਹਿੰਦੂ ਵੀਰ ਦੀਆਂ ਗੱਲਾਂ ਜਰੂਰ ਸੁਣੇ

ਪੰਜਾਬ ਦਾ ਹਿੰਦੂ ਭਾਈਚਾਰਾ ਇਸ ਹਿੰਦੂ ਵੀਰ ਦੀਆਂ ਗੱਲਾਂ ਜਰੂਰ ਸੁਣੇ

ਨਵੰਬਰ 1984 ਦੇ ਆਉਂਦਿਆਂ ਹੀ, ਸਿੱਖ ਨਸਲਕੁਸ਼ੀ ਦੀ ਯਾਦ ਕਈਆਂ ਨੂੰ ਤਾਂ ਹੋਰ ਤੇਜ਼ੀ ਨਾਲ ਚੁੱਭਣ ਲਗਦੀ ਹੈ ਪਰ ਕਿਤੇ ਕਿਤੇ ਅੱਜ ਦੀ ਪੀੜ੍ਹੀ ਦੀ ’84 ਦੇ ਕਤਲੇਆਮ ਬਾਰੇ ਅਣਜਾਣਤਾ ਤੇ ਅਭਿੱਜਤਾ ਵੀ ਨਜ਼ਰ ਆ ਰਹੀ ਸੀ। ਸਪੋਕਸਮੈਨ ਟੀ.ਵੀ. ਰਾਹੀਂ ਨੌਜੁਆਨਾਂ ਨਾਲ ਗੱਲਬਾਤ ਕਰ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਜ ਦੀ ਪੀੜ੍ਹੀ ਦੀ ਕਠੋਰਤਾ ਸਮਝ ਵੀ ਆਈ। ਨੌਜੁਆਨਾਂ ਨੂੰ ਇਕ ਤਾਂ ਪਤਾ ਹੀ ਨਹੀਂ ਸੀ ਕਿ ਨਵੰਬਰ ’84 ‘ਚ ਕੁੱਝ ਹੋਇਆ ਵੀ ਸੀ ਕੁੱਝ ਨੇ ਅਤਿਵਾਦ ਦਾ ਨਾਂ ਲਿਆ। ਸਾਰਿਆਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਾ ਘਰੋਂ ਅਤੇ ਨਾ ਹੀ ਸਕੂਲ ਵਿਚੋਂ ਦਿਤੀ ਗਈ। ਤਾਂ ਫਿਰ ਕਸੂਰਵਾਰ ਤਾਂ ਮਾਂ-ਬਾਪ ਹੋਏ। ਪਰ ਕੀ ਮਾਂ-ਬਾਪ ਨੂੰ ਅਸੀਂ ਅਪਣੇ ਬੱਚਿਆਂ ਨੂੰ ’84 ਦੇ ਕਤਲੇਆਮ ਤੋਂ ਦੂਰ ਰੱਖਣ ਲਈ ਕਸੂਰਵਾਰ ਠਹਿਰਾ ਸਕਦੇ ਹਾਂ? ਜਦੋਂ ਸਰਕਾਰ ਨੇ ਆਪ ਹੀ ਘਰਾਂ ਦੀ ਪਛਾਣ ਕਰਵਾ ਕੇ ਸਿੱਖਾਂ ਨੂੰ ਚੁਣ-ਚੁਣ ਕੇ ਮਰਵਾਇਆ ਤਾਂ ਵਿਸ਼ਵਾਸ ਟੁਟਣਾ ਹੀ ਸੀ ਪਰ ਉਸ ਤੋਂ ਬਾਅਦ ਜੋ ਪੀੜਤਾਂ ਉਤੇ ਬੀਤੀ, ਉਹ ਅਸਲ ਕਾਰਨ ਅੱਜ ਦੀ ਕਠੋਰਤਾ ਵਾਸਤੇ ਜ਼ਿੰਮੇਵਾਰ ਹੈ ਸਿੱਖਾਂ ਵਾਂਗ ਜਦੋਂ ਯਹੂਦੀਆਂ ਦੀ ਨਸਲਕੁਸ਼ੀ ਹੋਈ ਸੀ ਤਾਂ ਨਾ ਸਿਰਫ਼ ਉਨ੍ਹਾਂ ਦੀ ਮਦਦ ਤੇ ਸਾਰੀ ਦੁਨੀਆਂ ਆਈ ਸੀ ਸਗੋਂ ਉਹ ਆਪ ਵੀ ਖੁਲ੍ਹ ਕੇ ਇਕ ਦੂਜੇ ਦੀ ਮਦਦ ਤੇ ਆਏ ਸਨ। ਯਹੂਦੀਆਂ ਨੇ ਦੁਨੀਆਂ ਦੇ ਕੋਨੇ-ਕੋਨੇ ਵਿਚ ਯਾਦਗਾਰਾਂ ਬਣਵਾਈਆਂ ਤਾਂ ਜੋ ਦੁਨੀਆਂ ਕਦੇ ਭੁੱਲ ਨਾ ਸਕੇ ਕਿ ਉਨ੍ਹਾਂ ਨਾਲ ਕੀ ਹੋਇਆ ਸੀ। ਫਿਰ ਉਨ੍ਹਾਂ ਨੇ ਅਪਣੇ ਇਕ-ਇਕ ਬੱਚੇ ਨੂੰ ਪੜ੍ਹਾਇਆ-ਲਿਖਾਇਆ ਅਤੇ ਅਪਣੀ ਪੂਰੀ ਕੌਮ ਨੂੰ ਤਾਕਤਵਰ ਬਣਾਇਆ। ਸਿੱਖਾਂ ਨਾਲ ਕੀ ਹੋਇਆ? ਅੱਜ ਕਿਸੇ ਵੀ ਪੀੜਤ ਤੋਂ ਪੁੱਛੋ, ਇਕ ਨਹੀਂ ਬੋਲੇਗਾ ਕਿ ਮੇਰੇ ਨਾਲ ਕੋਈ ਸਿਆਸੀ ਜਾਂ ਧਾਰਮਕ ਆਗੂ ਖੜਾ ਸੀ। ਇਕ ਆਵਾਜ਼ ਨਾਲ ਹਰ ਪੀੜਤ ਆਖੇਗਾ ਕਿ ਸਾਨੂੰ 35 ਸਾਲਾਂ ਵਿਚ ਜੋ ਸਹਿਣਾ ਪਿਆ ਉਹ ਉਨ੍ਹਾਂ 72 ਘੰਟਿਆਂ ਦੇ ਜ਼ੁਲਮ ਨਾਲੋਂ ਘੱਟ ਨਹੀਂ ਸੀ। ਤਰਨਦੀਪ ਕੌਰ, ਉਹ ਔਰਤ ਜਿਸ ਨੇ ਅਪਣੇ ਸੰਘਰਸ਼ ਵਿਚ ਅਪਣੀ ਸਾਰੀ ਜ਼ਿੰਦਗੀ ਲਾ ਦਿਤੀ, ਜਿਸ ਦੇ ਸਿਰ ਉਤੇ ਅੱਜ ਕਰਜ਼ਾ ਹੈ, ਉਹ ਇਕ ਇਨਸਾਨ ਨੂੰ ਅਪਣੇ ਨਾਲ ਖੜਾ ਨਹੀਂ ਆਖ ਸਕਦੀ। ਵਕੀਲਾਂ ਨੇ ਪੈਸੇ ਲਏ ਅਤੇ ਮਦਦ ਜ਼ਰੂਰ ਕੀਤੀ ਪਰ ਕੋਈ ਇਕ ਵੀ ਸਵਾਰਥ ਰਹਿਤ ਹੋ ਕੇ ਨਹੀਂ ਆਇਆ, ਸਿਵਾਏ ਸੀ.ਬੀ.ਆਈ. ਦੇ ਵਕੀਲ ਚੀਮਾ ਜੀ ਤੋਂ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ ਜਦੋਂ ਸੱਜਣ ਕੁਮਾਰ ਦਾ ਕੇਸ ਜਿਤਿਆ ਤਾਂ ਡੀ.ਜੀ.ਪੀ.ਸੀ. ਅਤੇ ਅਕਾਲੀ ਦਲ ਉਨ੍ਹਾਂ ਦੀ ਸਫ਼ਲਤਾ ਦਾ ਸਿਹਰਾ ਅਪਣੇ ਸਿਰ ਬੰਨ੍ਹਣ ਲਈ ਉਨ੍ਹਾਂ ਦੁਆਲੇ ਆ ਖੜੇ ਹੋਏ ਪਰ ਇਕ ਪੈਸੇ ਦੀ ਕਿਸੇ ਨੇ ਮਦਦ ਨਾ ਕੀਤੀ।

About admin

Leave a Reply

Your email address will not be published. Required fields are marked *