Breaking News
Home / ਤਾਜ਼ਾ ਖਬਰਾਂ / ਪੰਜਾਬ ਦੀ ਧੀ ਨੇ ਕੈਨੇਡਾ ਵਿਚ ਵਧਾਇਆ ਮਾਣ, 2 ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਬਣੀ ਵੈਂਡੀ ਮੇਹਟ

ਪੰਜਾਬ ਦੀ ਧੀ ਨੇ ਕੈਨੇਡਾ ਵਿਚ ਵਧਾਇਆ ਮਾਣ, 2 ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਬਣੀ ਵੈਂਡੀ ਮੇਹਟ

ਪੰਜਾਬ ਦੀ ਧੀ ਵੈਂਡੀ ਮੇਹਟ ਨੇ ਕੈਨੇਡਾ ਵਿਚ ਦੋ ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਵੈਂਡੀ ਮੇਹਟ ਦੀ ਇਸ ਪ੍ਰਾਪਤੀ ਤੋਂ ਬਾਅਦ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਦਰਅਸਲ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸੀਨੀਅਰ ਅਧਿਕਾਰੀ ਵੈਂਡੀ ਮੇਹਟ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਦੋ ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਵੈਂਡੀ ਮੇਹਟ ਮੈਪਲ ਰਿੱਜ ਅਤੇ ਪਿੱਟਮਿਡੋ ਵਿਖੇ ਸੇਵਾਵਾਂ ਨਿਭਾਏਗੀ

ਦੱਸਣਯੋਗ ਹੈ ਕਿ ਵੈਂਡੀ ਮੇਹਟ ਵੈਨਕੂਵਰ ਦੀ ਜੰਮਪਲ ਹੈ। ਉਸ ਦੇ ਦਾਦਾ 1920 ਵਿਚ ਪੰਜਾਬ ਤੋਂ ਕੈਨੇਡਾ ਆਏ ਸਨ। ਯੂਨੀਵਰਸਿਟੀ ਵਿਚ ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਵੈਂਡੀ ਮੇਹਟ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਤਰੱਕੀ ਕਰਕੇ ਅਪਣੇ ਮਾਪਿਆਂ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ

ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸੀਨੀਅਰ ਪੰਜਾਬਣ ਅਧਿਕਾਰੀ ਵੈਂਡੀ ਮੇਹਟ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 2 ਸ਼ਹਿਰਾਂ ਮੈਪਲ ਰਿੱਜ ਤੇ ਪਿੱਟਮਿੱਡੋ ਦੀ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਵਲੋਂ ਕਿਸੇ ਪੰਜਾਬਣ ਪੁਲਿਸ ਅਧਿਕਾਰੀ ਨੂੰ 2 ਸ਼ਹਿਰਾਂ ਦੀ ਕਮਾਨ ਸੰਭਾਲੀ ਗਈ ਹੋਵੇ ਜੋ ਸਮੁੱਚੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਵੈਨਕੂਵਰ ਦੀ ਜੰਮਪਲ ਸੁਪਰਡੈਂਟ ਵੈਂਡੀ ਮੇਹਟ ਦੇ ਪੜਦਾਦਾ ਸੰਨ 1920 ਵਿਚ ਪੰਜਾਬ ਤੋਂ ਕੈਨੇਡਾ ਆਏ ਸਨ। ਯੂਨੀਵਰਸਿਟੀ ‘ਚ ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਵੈਂਡੀ ਮੇਹਟ 21 ਸਾਲ ਪਹਿਲਾਂ ਰਾਇਲ ਕੈਨੇਡੀਅਨ ਮਾਊਟਿਡ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਈ ਸੀ ਫਿਰ ਸਾਰਜੈਂਟ ਤੋਂ ਇੰਸਪੈਕਟਰ ਤੇ ਸੁਪਰਡੈਂਟ ਤਰੱਕੀ ਕੀਤੀ। ਵੈਂਡੀ ਮੇਹਟ ਕੈਨੇਡਾ ਦੀ ਇੰਟਾਗਰੇਟਿਡ ਨੈਸ਼ਨਲ ਸਕਿਉਰਿਟੀ ਐਨਫੋਰਸਮੈਂਟ ਟੀਮ, ਫੈੱਡਰਲ ਸੀਰੀਅਸ ਤੇ ਆਰਗੇਨਾਈਜ਼ਡ ਕਰਾਇਮ ਯੂਨਿਟ ਸਮੇਤ ਕਈ ਪੁਲਿਸ ਏਜੰਸੀਆਂ ਨਾਲ ਆਪਣੀਆਂ ਸੇਵਾਵਾਂ ਨਿਭਾ ਚੁੱਕੀ ਹੈ।

ਨੋਟ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹਥਨੀ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲਿਓ ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

About admin

Leave a Reply

Your email address will not be published. Required fields are marked *