Home / ਤਾਜ਼ਾ ਖਬਰਾਂ / ਫੇਸਬੁੱਕ ਅਤੇ ਇੰਸਟਾਗ੍ਰਾਮ ਚਲਾਉਣ ਵਾਲਿਆਂ ਲਈ ਬੁਰੀ ਖ਼ਬਰ, ਹੋ ਸਕਦੀ ਹੈ 7 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨਾ

ਫੇਸਬੁੱਕ ਅਤੇ ਇੰਸਟਾਗ੍ਰਾਮ ਚਲਾਉਣ ਵਾਲਿਆਂ ਲਈ ਬੁਰੀ ਖ਼ਬਰ, ਹੋ ਸਕਦੀ ਹੈ 7 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨਾ

ਅੱਜਕੱਲ੍ਹ ਇਸ ਤਰੱਕੀ ਦੇ ਦੌਰ ਵਿਚ ਹਰ ਇਕ ਵਿਅਕਤੀ ਕੋਲ ਮੋਬਾਇਲ ਫੋਨ ਹੈ।ਇਸ ਤੋਂ ਇਲਾਵਾ ਛੋਟੇ ਬੱਚਿਆਂ ਕੋਲ ਵੀ ਅਕਸਰ ਹੀ ਮੋਬਾਇਲ ਫੋਨ ਰਹਿੰਦੇ ਹਨ ਕਿਉਂਕਿ ਅੱਜਕੱਲ੍ਹ ਪੜ੍ਹਾਈ ਵੀ ਔਨਲਾਈਨ ਹੋ ਚੁੱਕੀ ਹੈ, ਜਿਸ ਕਰ ਕੇ ਮਾਪਿਆਂ ਨੂੰ ਮਜਬੂਰਨ ਆਪਣੇ ਫੋਨ ਆਪਣੇ ਬੱਚਿਆਂ ਨੂੰ ਦੇਣੇ ਪੈਂਦੇ ਹਨ ਇਸ ਦੌਰਾਨ ਬੱਚੇ ਗੇਮਾਂ ਵੀ ਖੇਡਦੇ ਹਨ ਅਤੇ ਉੱਥੇ ਹੀ ਕੁਝ ਜਿਹੇ ਬੱਚੇ ਹੀ ਹੁੰਦੇ ਹਨ ਜੋ ਕੇ ਅਸ਼ਲੀਲ ਚੀਜ਼ਾਂ ਦੇਖਣ ਲੱਗ ਪੈਂਦੇ ਹਨ,ਜਿਸ ਕਾਰਨ ਕਈ ਵਾਰ ਉਹ ਆਪਣੀ ਜ਼ਿੰਦਗੀ ਖ਼ਰਾਬ ਕਰ ਬੈਠਦੇ ਹਨ॥ਜਿਸ ਤੋਂ ਬਾਅਦ ਉਨ੍ਹਾਂ ਕੋਲ ਪਛਤਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਬਚਦਾ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹੁਣ ਇਹ ਫ਼ੈਸਲਾ ਲਿਆ ਗਿਆ ਹੈ

ਕਿ ਸੋਸ਼ਲ ਮੀਡੀਆ ਉੱਤੇ ਜੋ ਵੀ ਕੋਈ ਵਲਗਰ ਵੀਡੀਓ ਜਾਂ ਚੈਟ ਸਾਂਝੀਅਾਂ ਕਰੇਗਾ, ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਵੇਗੀ ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਕਿ ਬਹੁਤ ਸਾਰੇ ਲੋਕਾਂ ਦੇ ਖਿਲਾਫ ਪੁਲਸ ਮੁਲਾਜ਼ਮਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਕਿ ਸੋਸ਼ਲ ਮੀਡੀਆ ਉੱਤੇ ਵਲਗਰ ਵੀਡੀਓਜ਼ ਸਾਂਝੀਆਂ ਕੀਤੀਆਂ ਸਰਕਾਰ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਫੇਸਬੁੱਕ, ਇੰਸਟਾਗ੍ਰਾਮ,ਟਵਿੱਟਰ ਜਾਂ ਯੂਟਿਊਬ ਉੱਤੇ ਜੇਕਰ ਕੋਈ ਵੀ ਅਜਿਹੀਆਂ ਪੀੜ੍ਹੀਆਂ ਨੂੰ ਸਾਂਝੀਅਾਂ ਕਰੇਗਾ ਜੋ ਕਿ ਅਸ਼ਲੀਲ ਹਨ

ਜਾਂ ਫਿਰ ਲੋਕਾਂ ਦੀ ਜ਼ਿੰਦਗੀ ਉੱਤੇ ਬੁਰਾ ਪ੍ਰਭਾਵ ਪਾ ਸਕਦੀਆਂ ਹਨ ਤਾਂ ਅਜਿਹੀਆਂ ਵੀਡੀਓਜ਼ ਨੂੰ ਅਪਲੋਡ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਅਜਿਹੇ ਦੋਸ਼ੀਆਂ ਨੂੰ ਸੱਤ ਸਾਲ ਦੀ ਸਜ਼ਾ ਅਤੇ ਦੱਸ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਸੋ ਜੇਕਰ ਦੇਖਿਆ ਜਾਵੇ ਤਾਂ ਇਹ ਕਾਫ਼ੀ ਸੱਤ ਸਜ਼ਾ ਸੁਣਾਈ ਜਾ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਕਿੰਨੇ ਲੋਕਾਂ ਦੇ ਖ਼ਿਲਾਫ਼ ਇਸ ਸਜ਼ਾ ਨੂੰ ਸੁਣਾਇਆ ਜਾਂਦਾ ਹੈ ਅਤੇ ਕਿੰਨੇ ਲੋਕ ਇਸ ਨੂੰ ਸੁਣ ਕੇ ਡਰਦੇ ਹਨ ਜਾ ਲੋਕ ਆਪਣੀਆਂ ਮਨਮਰਜ਼ੀਆਂ ਕਰਨਗੇ ਅਤੇ ਲਗਾਤਾਰ ਸੋਸ਼ਲ ਮੀਡੀਆ ਉੱਤੇ ਗੰਦ ਪਾਉਂਦੇ ਰਹਿਣਗੇ।ਕਿਉਂਕਿ ਅੱਜਕੱਲ੍ਹ ਲੋਕਾਂ ਨੂੰ ਕਿਸੇ ਦਾ ਵੀ ਡਰ ਨਹੀਂ ਹੈ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਈ ਨਹੀਂ ਦੇਖਿਆ ਪਰ ਅਸਲ ਵਿੱਚ ਦੇਖਿਆ ਜਾਵੇ ਤਾਂ ਹਮੇਸ਼ਾ ਹੀ ਕਿਸੇ ਨਾ ਕਿਸੇ ਸੌਫਟਵੇਅਰ ਰਾਹੀਂ ਉਨ੍ਹਾਂ ਉੱਤੇ ਸਰਕਾਰ ਦੁਆਰਾ ਨਜ਼ਰ ਰੱਖੀ ਜਾਂਦੀ ਹੈ ਕਿ ਕੌਣ ਕੌਣ ਕਿਹੋ ਜਿਹਾ ਵੀਡੀਓਜ਼ ਸਾਂਝੀਆਂ ਕਰ ਰਹੇ ਹਨ। ਸੋ ਇਸੇ ਨੂੰ ਦੇਖਦੇ ਹੀ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਅਜਿਹੀਆਂ ਅਸ਼ਲੀਲ ਵੀਡੀਓਜ਼ ਨੂੰ ਨੱਥ ਪਾਉਣਾ ਤੇ ਇਨ੍ਹਾਂ ਦੇ ਖਿਲਾਫ ਕਾਰਵਾਈ ਕਰਨਾ ਜ਼ਰੂਰੀ ਹੋ ਗਿਆ ਸੀ।

About admin

Leave a Reply

Your email address will not be published. Required fields are marked *