Home / ਤਾਜ਼ਾ ਖਬਰਾਂ / ਮਹਿਰਾਜ ਰੋਸ ਰੈਲੀ ਸਫਲ-ਦੇਖੋ ਲੱਖੇ ਸਿਧਾਣੇ ਦਾ ਅੱਜ ਦੀ ਪੂਰਾ ਭਾਸ਼ਣ

ਮਹਿਰਾਜ ਰੋਸ ਰੈਲੀ ਸਫਲ-ਦੇਖੋ ਲੱਖੇ ਸਿਧਾਣੇ ਦਾ ਅੱਜ ਦੀ ਪੂਰਾ ਭਾਸ਼ਣ

ਮਹਿਰਾਜ ਰੋਸ ਰੈਲੀ ਸ਼ਕਤੀ ਪ੍ਰਦਰਸ਼ਨ ਕਰਨ ਵਿੱਚ ਸਫਲ-ਇੰਨੇ ਇਕੱਠ ਦੀ ਉਮੀਦ ਸ਼ਾਇਦ ਪ੍ਰਬੰਧਕਾਂ ਨੂੰ ਵੀ ਨਹੀਂ ਸੀ। ਰੈਲੀ ਵਿੱਚ ਸਿਰਫ ਨੌਜਵਾਨ ਹੀ ਨਹੀਂ ਆਏ, ਬਲਕਿ ਬਹੁਤ ਸਾਰੇ ਸੂਝਵਾਨ ਤੇ ਪੜ੍ਹੇ ਲਿਖੇ ਲੋਕ ਵੱਡੀ ਗਿਣਤੀ ਵਿੱਚ ਆਏ। ਬਿਨਾ ਕਿਸੇ ਜਥੇਬੰਦਕ ਢਾਂਚੇ, ਬਿਨਾ ਆਪਸੀ ਤਾਲਮੇਲ ਦੇ, ਬਿਨਾ ਕਿਸੇ ਪੈਸੇ ਦੇ ਇਹ ਰੈਲੀ ਸਫਲ ਰੈਲੀ ਸੀ। ਆਪ ਮੁਹਾਰਾ ਇਕੱਠ ਸੀ। ਰੈਲੀ ਭਾਵੇਂ ਮਾਲਵੇ ਚ ਸੀ ਪਰ ਮਾਝੇ ਵਾਲੇ ਨੌਜਵਾਨ ਵੱਡੀ ਗਿਣਤੀ ਵਿੱਚ ਸਨ ਲਗਭਗ ਸਾਰੀਆਂ ਸਿੱਖ ਜਥੇਬੰਦੀਆਂ ਬਿਨਾ ਕਿਸੇ ਰਸਮੀ ਸੱਦੇ ਦੇ ਪਹੁੰਚੀਆਂ ਹੋਈਆਂ ਸਨ। ਹਾਂ! ਕਲਾਕਾਰ ਜਥੇਬੰਦੀਆਂ ਦੀ ਘੁਰਕੀ ਤੋਂ ਡਰਦੇ ਨੀ ਆਏ ਸ਼ਾਇਦ। ਅਸਲ ਵਿੱਚ ਹੁਣ ਨੌਜਵਾਨਾਂ ਦੀ ਲਾਮਬੰਦੀ ਸਹੀ ਰੂਪ ਵਿੱਚ ਸ਼ੁਰੂ ਹੋਵੇਗੀ। ਸ਼ਹੀਦ ਨਵਰੀਤ ਸਿੰਘ ਜੀ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਨਵਰੀਤ ਨੂੰ ਸੰਯੁਕਤ ਮੋਰਚੇ ਵੱਲੋਂ ਸ਼ਹੀਦ ਨਾ ਮੰਨਣਾ ਤੇ ਫਿਰ ਨੌਜਵਾਨਾਂ ਨੂੰ ਗੱਦਾਰ ਕਰਾਰ ਦੇਣਾ ਪਰਮਾਤਮਾ ਦੀ ਰਜਾ ਸੀ, ਜਿਸ ਰਜਾ ਚੋਂ ਅੱਜ ਦੀ ਰੈਲੀ ਨਿਕਲੀ ਹੈ। ਕੋਈ ਵੱਖਰਾ ਪ੍ਰੋਗਰਾਮ ਨਹੀਂ ਐਲਾਨਿਆ ਗਿਆ ਤੇ ਨਾ ਹੀ ਕਿਸੇ ਜਥੇਬੰਦੀ ਦਾ ਗਠਨ ਹੋਇਆ ਹੈ ਪਰ ਇਸ ਰੈਲੀ ਨਾਲ ਨੌਜਵਾਨਾਂ ਨੂੰ ਇਕ ਪਲੇਟਫਾਰਮ ਫਿਰ ਤੋਂ ਮਿਲ ਗਿਆ ਹੈ ਲੱਖਾ ਸਿਧਾਣਾ ਨੇ ਰਾਜੇਵਾਲ ਵੱਲੋਂ ਨੋ ਕੁਮੈਂਟ ਦੇ ਜਵਾਬ ਵਿੱਚ ਕਿਹਾ ਕਿ ਜੇ ਰਾਜੇਵਾਲ ਨੂੰ ਪੁਲਸ ਚੱਕਣ ਆਈ ਤਾਂ ਨੌਜਵਾਨ ਅੱਗੇ ਆਉਣਗੇ ਤੇ ਰਾਜੇਵਾਲ ਦੀ ਢਾਲ ਬਣਕੇ ਖੜ੍ਹਨਗੇ। ਵਾਟਰ ਕੈਨਨ ਵਾਲੇ ਨਵਦੀਪ ਨੇ ਲੱਖੇ ਸਿਧਾਣੇ ਨੂੰ ਮੋਰਚੇ ‘ਤੇ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਹਰਿਆਣੇ ਦੇ ਨੌਜਵਾਨ ਲੱਖੇ ਲਈ ਢਾਲ ਬਣਕੇ ਖੜ੍ਹਨਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੱਖੇ ਸਿਧਾਣੇ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕੀਤਾ ਜਦ ਕਿ ਦਲ ਖਾਲਸਾ ਨੇ ਵੀ ਲੱਖੇ ਸਿਧਾਣੇ ਦੀ ਪੂਰੀ ਹਮਾਇਤ ਕੀਤੀ। ਮਾਝੇ ਵਾਲੇ ਨੌਜਵਾਨਾਂ ਨੇ ਵਾਰ ਵਾਰ ਸਟੇਜ ਕੋਲ ਆ ਕੇ ਕਿਹਾ ਕਿ ਸਾਰਾ ਮਾਝਾ ਲੱਖੇ ਦੇ ਹੱਕ ਵਿੱਚ ਖੜ੍ਹਾ ਹੈ ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਇਹ ਇਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਸੀ ਤੇ ਪ੍ਰਬੰਧਕ ਇਹ ਸ਼ਕਤੀ ਪ੍ਰਦਰਸ਼ਨ ਕਰਨ ਵਿੱਚ ਸਫਲ ਹੋਏ ਹਨ। ਹਾਂ ਸੱਚ! ਸਰਕਾਰ ਦੇ ਹੁਕਮਾਂ ਤੇ ਇੰਟਰਨੈੱਟ ਕੰਪਨੀਆਂ ਨੇ ਇੰਟਰਨੈੱਟ ਬੰਦ ਕਰ ਦਿੱਤਾ ਸੀ। ਇਕ ਵੱਖਰੀ ਗੱਲ ਇਹ ਸੀ ਕਿ ਇਸ ਰੈਲੀ ਵਿੱਚ ਰਵਾਇਤੀ ਬੁਲਾਰਿਆਂ ਨਾਲੋਂ ਨਵੇਂ ਬੁਲਾਰਿਆਂ ਖਾਸ ਕਰ ਸੋਸ਼ਲ ਮੀਡੀਆ ਤੇ ਸਰਗਰਮ ਲੋਕਾਂ ਨੂੰ ਬੋਲਣ ਦਾ ਵੱਧ ਮੌਕਾ ਮਿਲਿਆ। ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਪਿੰਡ ਦੀਪ ਸਿੰਘ ਵਾਲਾ ਤੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ।-ਰਛਪਾਲ ਸਿੰਘ ਸੋਸਣ।

About admin

Leave a Reply

Your email address will not be published. Required fields are marked *