Home / ਤਾਜ਼ਾ ਖਬਰਾਂ / ਲੱਤਾਂ ਤੋਂ ਅਪਾਹਜ ਇਸ ਜੋੜੇ ਨੇ ਸਭ ਦੇ ਸਾਹਮਣੇ ਕੀਤੀ ਇਕ ਮਿਸਾਲ ਕਾਇਮ

ਲੱਤਾਂ ਤੋਂ ਅਪਾਹਜ ਇਸ ਜੋੜੇ ਨੇ ਸਭ ਦੇ ਸਾਹਮਣੇ ਕੀਤੀ ਇਕ ਮਿਸਾਲ ਕਾਇਮ

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ,ਜੋ ਸਰੀਰਕ ਪੱਖੋਂ ਮਜ਼ਬੂਤ ਹੋਣ ਤੋਂ ਬਾਅਦ ਵੀ ਢੇਰੀ ਢਾਹ ਲੈਂਦੇ ਹਨ ਅਤੇ ਜ਼ਿੰਦਗੀ ਤੋਂ ਹਾਰ ਮੰਨ ਲੈਂਦੇ ਹਨ।ਅਜਿਹੇ ਲੋਕ ਹਰ ਵਕਤ ਰੱਬ ਨੂੰ ਕੋਸਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਕਿਸਮਤ ਰੱਬ ਵੱਲੋਂ ਵਧੀਆ ਨਹੀਂ ਲਿਖੀ ਗਈ।ਜਿਸ ਕਾਰਨ ਅੱਜ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਠੋਕਰਾਂ ਖਾਣੀਆਂ ਪੈ ਰਹੀਆਂ ਹਨ।ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਅਜਿਹੇ ਲੋਕ ਆਪਣੀ ਜ਼ਿੰਦਗੀ ਵਿੱਚ ਇਸ ਕਾਰਨ ਪਿੱਛੇ ਰਹਿ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਕੰਮ ਕਾਰ ਕਰਨ ਵਿਚ ਕੋਈ ਵੀ ਦਿਲਚਸਪੀ ਨਹੀਂ ਹੁੰਦੀ। ਪਰ ਉੱਥੇ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ,

ਜੋ ਕਿ ਸਰੀਰਕ ਪੱਖੋਂ ਕਮਜ਼ੋਰ ਹੁੰਦੇ ਹਨ।ਪਰ ਫਿਰ ਵੀ ਉਹ ਆਪਣੀ ਜ਼ਿੰਦਗੀ ਵਿਚ ਸੰਘਰਸ਼ ਕਰਦੇ ਹਨ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਦਮ ਤੇ ਜਿਉਂ ਸਕਣ।ਇਸੇ ਤਰ੍ਹਾਂ ਨਾਲ ਤਰਨਤਾਰਨ ਦੇ ਇੱਕ ਪਿੰਡ ਵਿੱਚ ਇੱਕ ਵਿਆਹਿਆ ਜੋੜਾ ਰਹਿੰਦਾ ਹੈ ਅਤੇ ਇਹ ਵਿਵਾਹਿਤ ਜੋੜਾ ਅਪਾਹਿਜ ਹੈ।ਦੱਸ ਦਈਏ ਕਿ ਦੋਨੋਂ ਪਤੀ ਪਤਨੀ ਦੀਆਂ ਲੱਤਾਂ ਸੁੱਕੀਆਂ ਹੋਈਆਂ ਹਨ।ਜਿਸ ਕਾਰਨ ਉਹ ਖੜ੍ਹੇ ਹੋ ਕੇ ਚੱਲ ਫਿਰ ਨਹੀਂ ਸਕਦੇ ਉਹ ਬੈਠ ਕੇ ਹੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਹਨ।ਇਸ ਘਰ ਦਾ ਮੁਖੀਆ,ਜੋ ਕਿ ਸਿਲਾਈ ਦਾ ਕੰਮ ਕਰਦਾ ਹੈ।ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ

ਬਚਪਨ ਤੋਂ ਹੀ ਉਨ੍ਹਾਂ ਨੂੰ ਇਹ ਪਰੇਸ਼ਾਨੀ ਹੈ ਕਿ ਉਨ੍ਹਾਂ ਦੀਆਂ ਲੱਤਾਂ ਸੁੱਕੀਆਂ ਹੋਈਆਂ ਹਨ।ਜਿਸ ਕਾਰਨ ਉਹ ਚੱਲ ਫਿਰ ਨਹੀਂ ਸਕਦੇ,ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੋ ਛੋਟੇ ਬੱਚੇ ਹਨ।ਜਿਨ੍ਹਾਂ ਦਾ ਪਾਲਣ ਪੋਸ਼ਣ ਕਰਨ ਦੇ ਲਈ ਉਨ੍ਹਾਂ ਨੂੰ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਹੈ।ਦਿਨ ਭਰ ਘਰ ਦੇ ਮੁਖੀਆ ਸਿਲਾਈ ਦਾ ਕੰਮ ਕਰਦੇ ਹਨ।ਜਿਸ ਤੋਂ ਬਾਅਦ ਜੋ ਵੀ ਇਨ੍ਹਾਂ ਨੂੰ ਸੌ ਪੰਜਾਹ ਰੁਪਏ ਦੀ ਆਮਦਨੀ ਹੁੰਦੀ ਹੈ।ਉਸ ਦੇ ਸਿਰ ਤੇ ਇਨ੍ਹਾਂ ਦੇ ਘਰ ਦਾ ਗੁਜ਼ਾਰਾ ਹੁੰਦਾ ਹੈ।ਇਨ੍ਹਾਂ ਦੀ ਪਤਨੀ ਘਰ ਦਾ ਘਰੇਲੂ ਕੰਮ ਕਰਦੀ ਹੈ ਅਤੇ ਬੜੀ ਮੁਸ਼ਕਲ ਨਾਲ ਇਹ ਆਪਣੀ ਜ਼ਿੰਦਗੀ ਵਿਚ ਗੁਜ਼ਾਰਾ ਕਰ ਰਹੇ ਹਨ।

ਇਹ ਇਕ ਗੁਰਸਿੱਖ ਪਰਿਵਾਰ ਹੈ,ਜਿਸ ਕਾਰਨ ਮਿਹਨਤ ਮਜ਼ਦੂਰੀ ਕਰਨ ਵਿੱਚ ਇਹ ਵਿਸ਼ਵਾਸ ਰੱਖਦੇ ਹਨ। ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਅੱਜਕੱਲ੍ਹ ਵਧਦੀ ਮਹਿੰਗਾਈ ਵਿੱਚ ਸੌ ਪੰਜਾਹ ਰੁਪਏ ਦੀ ਆਮਦਨੀ ਨਾਲ ਕਿਸੇ ਵੀ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਸਕਦਾ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਪਰਿਵਾਰ ਦੋ ਵਕਤ ਦੀ ਰੋਟੀ ਦੇ ਲਈ ਤਰਸ ਰਿਹਾ ਹੈ।ਭਾਵੇਂ ਕਿ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਰ ਛੋਟੀ ਮੋਟੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ।ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਪੰਜਾਬ ਵਿਚ ਅਜਿਹੇ ਬਹੁਤ ਸਾਰੇ ਪਰਿਵਾਰ ਹਨ ਜੋ ਕਿ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।

About admin

Leave a Reply

Your email address will not be published. Required fields are marked *