Breaking News
Home / ਤਾਜ਼ਾ ਖਬਰਾਂ / ਸਕੂਲ ਦੇ ਕਮਰੇ ਦੀ ਡਿੱਗੀ ਛੱਤ, ਮਲਬੇ ਹੇਠ ਦੱਬੇ 27 ਬੱਚੇ

ਸਕੂਲ ਦੇ ਕਮਰੇ ਦੀ ਡਿੱਗੀ ਛੱਤ, ਮਲਬੇ ਹੇਠ ਦੱਬੇ 27 ਬੱਚੇ

ਗਨੌਰ ‘ਚ ਜੀਵਨਾਨੰਦ ਪਬਲਿਕ ਸਕੂਲ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਸਕੂਲ ਦੇ ਇੱਕ ਕਮਰੇ ਦੀ ਛੱਤ ਡਿੱਗਣ ਕਾਰਨ ਤੀਜੀ ਜਮਾਤ ਦੇ 27 ਬੱਚੇ ਮਲਬੇ ਹੇਠ ਦਬ ਗਏ। ਇਸ ਦੇ ਨਾਲ ਹੀ ਛੱਤ ‘ਤੇ ਮਿੱਟੀ ਪਾਉਣ ਦੇ ਕੰਮ’ ਚ ਲੱਗੇ 3 ਮਜ਼ਦੂਰ ਵੀ ਮਲਬੇ ‘ਚ ਦੱਬ ਕੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਸੱਤ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਸਕੂਲ ਵਿੱਚ ਭਗਦੜ ਮਚ ਗਈ। ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਤੋਂ ਬਾਅਦ ਐਸਡੀਐਮ ਸੁਰੇਂਦਰ ਦੁਹਾਨ, ਸਿਵਲ ਸਰਜਨ ਜੈਕਿਸ਼ੋਰ ਅਤੇ ਮਾੜੀ ਥਾਣੇ ਦੇ ਇੰਚਾਰਜ ਦੇਵੇਂਦਰ ਕੁਮਾਰ ਵੀ ਮੌਕੇ ‘ਤੇ ਪਹੁੰਚ ਗਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੈਬੋਵਾਲ ਸਥਿਤ ਡੇਅਰੀ ਕੰਪਲੈਕਸ ਵਿੱਚ ਲੈਂਟਰ ਦੀ ਛੱਤ ਡਿੱਗਣ ਕਾਰਨ ਬਾਰਾਂ ਜਾਨਵਰਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪ੍ਰਬੰਧਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਵੇਰੇ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੈਂਟਰ ਦੀ ਛੱਤ ਡਿੱਗ ਗਈ ਹੈ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਬਾਰਾਂ ਮੱਝਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸਦੇ ਨਾਲ ਹੀ ਉਨ੍ਹਾਂ ਕੁਝ ਜਾਨਵਰਾਂ ਦੇ ਬਚ ਜਾਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹਾਲੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ। ਇਸ ਹਾਦਸੇ ਤੋਂ ਬਾਅਦ ਪ੍ਰਬੰਧਕਾਂ ਨੇ ਤੇਜ਼ ਹਵਾ ਕਾਰਨ ਦੀਵਾਰਾਂ ਡਿਗਣ ਦੀ ਅਸ਼ੰਕਾ ਜਤਾਈ ਹੈ।

ਨੋਟ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹਥਨੀ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲਿਓ ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

About admin

Leave a Reply

Your email address will not be published. Required fields are marked *