Home / ਤਾਜ਼ਾ ਖਬਰਾਂ / ਸਿਧਾਣਾ ਦੇ ਹੱਕ ਵਿੱਚ ਆਈ ਗੁਰੂ ਦੀ ਫੌਜ, ਕਹਿੰਦੇ ਪਹਿਲਾਂ ਕਰਾਂਗੇ ਮੂੰਹ ਨਾਲ ਗੱਲ, ਜੇ ਨਹੀਂ ਮੰਨੇ ਫੇਰ ਸਸਤਰਾਂ ਨਾਲ

ਸਿਧਾਣਾ ਦੇ ਹੱਕ ਵਿੱਚ ਆਈ ਗੁਰੂ ਦੀ ਫੌਜ, ਕਹਿੰਦੇ ਪਹਿਲਾਂ ਕਰਾਂਗੇ ਮੂੰਹ ਨਾਲ ਗੱਲ, ਜੇ ਨਹੀਂ ਮੰਨੇ ਫੇਰ ਸਸਤਰਾਂ ਨਾਲ

ਨੌਜਵਾਨ ਲੀਡਰ ਲੱਖਾ ਸਿਧਾਣਾ ਅੱਜ ਦਿੱਲੀ ਪੁਲਿਸ ਨੂੰ ਚੁਣੌਤੀ ਦੇ ਕੇ ਮਹਿਰਾਜ ਵਿਖੇ ਹੋਈ ਰੈਲੀ ਵਿੱਚ ਸ਼ਾਮਲ ਹੋਇਆ। ਉਹ ਅੱਧਾ ਘੰਟਾ ਰੈਲੀ ਵਿੱਚ ਰੁਕਿਆ ਤੇ ਸਟੇਜ ਤੋਂ ਇਕੱਠ ਨੂੰ ਸੰਬੋਧਨ ਕੀਤਾ। ਲੱਖਾ ਸਿਧਾਣਾ ਨੂੰ ਵੇਖ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਦਾ ਜੋਸ਼ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ। ਰੈਲੀ ਚਾਹੇ ਸਵੇਰ ਤੋਂ ਹੀ ਸ਼ੁਰੂ ਹੋ ਗਈ ਸੀ ਪਰ ਸਭ ਦੀਆਂ ਨਜ਼ਰਾਂ ਇਸ ਗੱਲ ਉੱਪਰ ਸੀ ਕਿ ਐਲਾਨ ਮੁਤਾਬਕ ਲੱਖਾ ਸਿਧਾਣਾ ਪਹੁੰਚੇਗਾ ਜਾਂ ਨਹੀਂ ਜਿਉਂ ਹੀ ਲੱਖਾ ਸਿਧਾਣਾ ਰੈਲੀ ਵਿੱਚ ਪਹੁੰਚਿਆਂ ਤਾਂ ਨੌਜਵਾਨਾਂ ਨੇ ਜੋਸ਼ ‘ਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦਰਅਸਲ ਲੱਖਾ ਸਿਧਾਨਾ ਲਾਲ ਕਿਲਾ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਨੂੰ ਲੋੜੀਂਦਾ ਹੈ। ਅਜਿਹੇ ਵਿੱਚ ਹੁਣ ਲੱਖਾ ਸਿਧਾਨਾ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਲਈ ਵੱਕਾਰ ਦਾ ਸਵਾਲ ਬਣ ਗਿਆ ਹੈ। ਉਧਰ, ਇਹ ਵੀ ਚਰਚਾ ਹੈ ਕਿ ਪੁਲਿਸ ਪਿੰਡ ਵਿੱਚੋਂ ਲੱਖਾ ਸਿਧਾਨਾ ਨੂੰ ਗ੍ਰਿਫਤਾਰ ਨਹੀਂ ਕਰ ਸਕੇਗੀ ਕਿਉਂਕਿ ਪਿੰਡ ਵਾਲਿਆਂ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਪੁਲਿਸ ਨੂੰ ਨਹੀਂ ਵੜ੍ਹਨ ਦਿੱਤਾ ਜਾਏਗਾ। ਖੇਤੀ ਕਾਨੂੰਨਾਂ ਦੇ ਵਿਰੋਧ ਦਰਮਿਆਨ ਚੱਲੇ ਕਿਸਾਨ ਅੰਦੋਲਨ ਤਹਿਤ ਦਿੱਲੀ ਪੁਲਸ ਵੱਲੋਂ ਲੱਖਾਂ ਸਿਧਾਣਾ, ਦੀਪ ਸਿੱਧੂ ਅਤੇ ਹੋਰਨਾਂ ਕਿਸਾਨਾਂ ਤੇ ਦਰਜ ਕੇਸ ਰੱਦ ਕਰਵਾਉਣ ਤੇ ਉਨ੍ਹਾਂ ਦੀ ਰਿਹਾਈ ਲਈ ਮਹਿਰਾਜ ’ਚ ਲੱਖਾ ਸਿਧਾਣਾਂ ਵੱਲੋਂ ਰੱਖੀ ਰੋਸ ਰੈਲੀ ’ਚ ਵੱਡੀ ਗਿਣਤੀ ਪੰਜਾਬੀਆਂ ਨੇ ਸ਼ਿਰਕਤ ਕੀਤੀ ਵੱਡੀ ਗਿਣਤੀ ’ਚ ਲੋਕਾਂ ਦੇ ਪਹੁੰਚਣ ਕਾਰਨ ਇਲਾਕੇ ਦੀਆਂ ਨਜ਼ਦੀਕੀ ਸੜਕਾਂ ਤੇ ਜਾਮ ਲੱਗੇ ਰਹੇ। ਰੋਸ ਰੈਲੀ ’ਚ ਵੱਡੀ ਸੰਖਿਆ ’ਚ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਗਿ੍ਰਫ਼ਤਾਰ ਅਤੇ ਨਾਮਜ਼ਦ ਕੀਤੇ ਨੌਜਵਾਨਾਂ ਅਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਬੇਸ਼ੱਕ ਹਾਲੇ ਤੱਕ ਲੱਖਾ ਸਿਧਾਣਾ ਰੈਲੀ ’ਚ ਨਹੀਂ ਪਹੁੰਚਿਆ ਪਰੰਤੂ ਨੌਜਵਾਨਾਂ ’ਚ ਲੱਖਾ ਸਿਧਾਨਾ ਨੂੰ ਵੇਖਣ ਅਤੇ ਸੁਣਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

About admin

Leave a Reply

Your email address will not be published. Required fields are marked *